ਸਰਵੇ ਵਿੱਚ ਦੁਨੀਆ ਭਰ ‘ਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ
ਦਿੱਲੀ ਦੀ ਹਵਾ ਗੁਣਵੱਤਾ ਬਦ ਤੋਂ ਬਦਤਰ ‘ਤੇ ਪਹੁੰਚ ਗਈ ਹੈ। ਦੀਵਾਲੀ ਤੇ ਚਲਾਏ ਗਏ ਪਟਾਕਿਆਂ ਕਾਰਨ ਵੀ ਰਾਜਧਾਨੀ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪ੍ਰਦੂਸ਼ਣ ਵਧਿਆ ਹੈ। ਰਾਤ ਦੇ ਦਸ ਬਜੇ ਤੱਕ ਹੀ ਪਟਾਕੇ ਚਲਾਉਣ ਦੀ ਮੰਜੂਰੀ ਸੀ ਪਰ ਲੋਕਾਂ ਨੇ ਨਿਯਮਾਂ ਦੀ ਪ੍ਰਵਾਹ ਨਹੀਂ ਕੀਤੀ। ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਦੀ ਸੂਚੀ ਅਨੁਸਾਰ ਕੁਝ ਸਥਾਨਾਂ ‘ਤੇ ਹਵਾ ਦੀ ਗੁਣਵੱਤਾ ‘ਬਹੁਤ ਘੱਟ’ ਜਾਂ ‘ਬਹੁਤ ਜ਼ਿਆਦਾ ਘੱਟ’ ਸ਼੍ਰੇਣੀ ‘ਚ ਆ ਰਹੀ ਹੈ। ਹਾਲਾਂਕਿ ਇਸ ਪ੍ਰਦੂਸ਼ਣ ਲਈ ਗਵਾਂਢ ਦੇ ਰਾਜਾਂ ਵਿੱਚ ਪਰਾਲੀ ਜਲਾਉਣ ਨੂੰ ਵੀ ਜਿੰਮੇਵਾਰ ਕਿਹਾ ਜਾਂਦਾ ਹੈ ਪਰ ਦਿੱਲੀ ਵਿੱਚ 11 ਮਿਲੀਅਨ ਰਜਿਸਟਰਡ ਗੱਡੀਆਂ ਨੇ ਜੋਕਿ ਪ੍ਰਦੂਸ਼ਣ ਦਾ ਵੱਡਾ ਕਾਰਨ ਹਨ। ਪ੍ਰਦੂਸ਼ਣ ਵਿੱਚ 60 ਪ੍ਰਤੀਸ਼ਤ ਹਿੱਸਾ ਗੱਡੀਆਂ ‘ਚੋਂ ਨਿਕਲੇ ਧੂੰਏਂ ਦਾ ਹੈ। ਇਕ ਸਰਵੇ ਵਿੱਚ ਦਿੱਲੀ ਦੁਨੀਆ ਭਰ ‘ਚ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਨੰਬਰ ਇਕ ਤੇ ਹੈ। ਪ੍ਰਦੂਸ਼ਣ ਦੀ ਖਤਰਨਾਕ ਸਥਿਤੀ ਦਾ ਇਸ ਤੋਂ ਵੀ ਪਤਾ ਚਲਦਾ ਹੈ ਕਿ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਘਰਾਂ ਦੀਆਂ ਖਿੜਕੀਆਂ ਬੰਦ ਰੱਖਣ ਤੇ ਜਦ ਤੱਕ ਜ਼ਰੂਰੀ ਨਾ ਹੋਵੇ, ਬਾਹਰ ਨਾ ਨਿਕਲਣ। ਬੁਜ਼ੁਰਗਾਂ ਤੇ ਬੱਚਿਆਂ ਨੂੰ ਖਾਸ ਤੋਰ ‘ਤੇ ਸਚੇਤ ਰਹਿਣ ਲਈ ਕਿਹਾ ਗਿਆ ਹੈ।