ਬੰਗਲਾਦੇਸ਼ ਵਿਚ ਗਾਰਮੈਂਟ ਇੰਡਸਟਰੀ ਦੇ ਵਰਕਰਾਂ ਵਲੋ ਕੀਤੇ ਜਾ ਰਹੇ ਪ੍ਰਦਰਸ਼ਨ ਕਾਰਨ ਵੱਡੇ ਵੱਡੇ ਬ੍ਰੈਂਡਾ ਦੀ ਪ੍ਰੋਡਕਸ਼ਨ ਠੱਪ ਹੋ ਗਈ ਹੈ। ਇਸ ਵਿਚ Levi’s ਅਤੇ H & M ਵਰਗੇ ਵੱਡੇ ਨਾਮ ਸ਼ਾਮਿਲ ਨੇ। ਵਰਕਰਾਂ ਵਲੋ ਕੀਤੇ ਜਾ ਰਹੇ ਇਸ ਪ੍ਰਦਰਸ਼ਨ ਦਾ ਕਾਰਨ ਤਨਖਾਹਾਂ ਵਿਚ ਵਾਧੇ ਦੀ ਮੰਗ ਹੈ, ਇਸ ਮੰਗ ਅਨੁਸਾਰ ਉਹ ਚਾਹੁੰਦੇ ਨੇ ਉਨ੍ਹਾਂ ਦੀ ਤਨਖਾਹ ਲੱਗਭਗ 3 ਗੁਣਾ ਵਧਾ ਦਿਤੀ ਜਾਏ। ਬਹੁਤੇ ਲੋਕਾਂ ਨੂੰ ਇਸ ਮਿਨੀਮਮ ਵੇਜ਼ ਦੀ ਮੰਗ ਸਹੀ ਵੀ ਲੱਗ ਰਹੀ ਹੈ। ਬੰਗਲਾਦੇਸ਼ ਦੀਆਂ ਲਗਭਗ 3500 ਕੰਪਨੀਆਂ ਵਿਸ਼ਵ ਦੇ ਵੱਖ ਵੱਖ ਬਰਾਂਡਾ ਲਈ ਕੰਮ ਕਰਦੀਆਂ ਨੇ। ਇਸ ਹਿੰਸਕ ਪ੍ਰਦਰਸ਼ਨ ਵਿਚ ਨੁਕਸਾਨੀਆਂ ਗਈਆਂ ਮੈਨੂਫੈਕਚਰ’ਰ ਕੰਪਨੀਆਂ ਆਪਣੇ ਬ੍ਰਰਾਂਡਾ ਬਾਰੇ ਦੱਸਣ ਲਈ ਝਿਜਕ ਰਹੀਆ ਨੇ, ਉਨ੍ਹਾਂ ਨੂੰ ਡਰ ਹੈ ਕਿ ਇਸ ਨਾਲ ਉਨ੍ਹਾਂ ਦੇ ਕੰਮ ਦਾ ਵੀ ਨੁਕਸਾਨ ਹੋਏਗਾ। ਪੁਲਿਸ ਨੇ ਕਿਹਾ ਹੈ ਕਿ ਹਫ਼ਤੇ ਭਰ ਤੋਂ ਚੱਲੇ ਆ ਰਹੇ ਇਸ ਪ੍ਰਦਰਸ਼ਨ ਕਾਰਨ 300 ਦੇ ਕਰੀਬ ਫੈਕਟਰੀਆਂ ਬੰਦ ਨੇ, ਇਸ ਦੌਰਾਨ 2 ਵਰਕਰ ਮਾਰੇ ਗਏ ਨੇ ਅਤੇ ਦਰਜਨਾਂ ਜ਼ਖ਼ਮੀ ਹੋਏ ਨੇ।