SAG-AFTRA- ਐਕਟਰਾਂ ਨੇ ਆਪਣੀ ਹੜਤਾਲ 118 ਦਿਨਾਂ ਬਾਦ ਸਮਾਪਤ ਕੀਤੀ। ਸਟੂਡਿਓਜ਼ ਨਾਲ ਆਪਣੇ ਕੰਟਰੈਕਟ ਵਿਚ ਤਿੰਨ ਸਾਲ ਦੇ ਵਾਧੇ ਗੱਲ ਅਸਥਾਈ ਡੀਲ ਤੱਕ ਪਹੁੰਚਣ ਤੋਂ ਬਾਦ ਇਹ ਫੈਸਲਾ ਲਿਆ ਗਿਆ। ਮੁੱਖ ਤੌਰ ’ਤੇ ਇਹ ਹੜਤਾਲ ਮਾੜੀਆਂ ਵਰਕਿੰਗ ਕੰਡੀਸ਼ਨ ਅਤੇ ਘੱਟ ਤਨਖਾਹਾਂ (Low Wages) ਦੇ ਮਸਲੇ ਨੂੰ ਲੈਕੇ ਸੀ। ਇਸ ਹੜਤਾਲ ਵਿਚ ਏ.ਆਈ ਦੀ ਬੇਲੋੜੀ ਵਰਤੋਂ ਦਾ ਵੀ ਭਾਰੀ ਵਿਰੋਧ ਕੀਤਾ ਗਿਆ। ‘ਅਸੀਂ ਸਿਰਫ਼ ਮਨੁੱਖ ਦੁਆਰਾ ਲਿਖੇ ਡਾਇਲਾਗ ਯਾਦ ਕਰਾਂਗੇ’ ਜਹੇ ਸਲੋਗਨਜ਼ ਦੀ ਵਰਤੋਂ ਕੀਤੀ ਗਈ।
