ਨੈਸ਼ਨਲ ਕੌਂਸਲ ਆੱਫ਼ ਐਜੂਕੇਸ਼ਨ ਰੀਸਰਚ ਐਂਡ ਟ੍ਰੇਨਿੰਗ (NCERT) – ਕਮੇਟੀ ਦੇ ਚੇਅਰਪਰਸਨ ਸੀ ਆਈ ਇਸਾਕ ਨੇ ਸਕੂਲੀ ਕਰੀਕੁਲਮ ਨੂੰ ਬਦਲਣ ਦਾ ਸੁਝਾਅ ਦਿਤਾ ਹੈ ਅਤੇ ਕਿਹਾ ਹੈ ਸਕੂਲੀ ਕਿਤਾਬਾਂ ਵਿਚ ‘ਭਾਰਤ’ ਸ਼ਬਦ ਨੂੰ ‘ਇੰਡੀਆ’ ਦੇ ਬਦਲ ਵਜੋਂ ਲਿਆ ਜਾਏ ਅਤੇ ਪ੍ਰਾਚੀਨ ਇਤਿਹਾਸ ਦੀ ਜਗਾਹ ’ਤੇ ਕਲਾਸੀਕਲ ਇਤਿਹਾਸ ਪੜਾਇਆ ਜਾਏ। ਇਸਾਕ ਨੇ ਇਹ ਵੀ ਕਿਹਾ ਕਿ ਸਾਡੀ ਹਾਰਾਂ ਤਾਂ ਹੁਣ ਦੇ ਸਲੇਬਸ ਵਿਚ ਸ਼ਾਮਿਲ ਨੇ ਪਰ ਮੁਗਲਾਂ ਅਤੇ ਸੁਲਤਾਨਾਂ ਉਪਰ ਸਾਡੀਆਂ ਜਿੱਤਾ ਕਿਤੇ ਦਰਜ਼ ਨਹੀਂ, ਇਸਾਕ ਇੰਡੀਅਨ ਕਾਂਸਲ ਆੱਫ਼ ਹਿਸਟੋਰੀਕਲ ਰੀਸਰਚ(ICHR) ਦੇ ਵੀ ਮੈਂਬਰ ਨੇ। ਹਾਲੇ ਤੱਕ ਇਸ ਸੁਝਾਵ ਉਪਰ ਕਿਸੇ ਵੀ ਤਰ੍ਹਾਂ ਦਾ ਫ਼ੈਸਲਾ ਨਹੀਂ ਲਿਆ ਗਿਆ ਹੈ।