ਬੰਗਲਾਦੇਸ਼ ਦੀ ਮਹਿਲਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੁਨੀਆ ’ਚ ਸਭ ਤੋਂ ਲੰਬੇ ਸਮੇਂ ਪ੍ਰਧਾਨ ਮੰਤਰੀ ਬਣੇ ਰਹਿਣ ਵਾਲੀ ਪਹਿਲੀ ਮਹਿਲਾ ਹੈ। ਉਹ ਲਗਾਤਾਰ 2009 ਤੋਂ ਆਪਣੇ ਪਦ ’ਤੇ ਬਣੇ ਹੋਏ ਨੇ। ਇਸ ਕਾਰਜਕਾਲ ਤੋਂ ਪਹਿਲਾਂ ਉਹ 1996-2001 ਤੱਕ ਇਸ ਅਹੁਦੇ ’ਤੇ ਬਣੇ ਰਹੇ ਸੀ। ਪ੍ਰਧਾਨ ਮੰਤਰੀ ਸ਼ੇਖ ਹਸੀਨ ਹਾਲ ਹੀ ਵਿਚ ਦੁਨੀਆ ਦੇ ਚਰਚਿਤ ਮੈਗਜ਼ੀਨ ‘ਟਾਈਮ’ ਕਵਰ ’ਤੇ ਨਜ਼ਰ ਆਏ। 10 ਨਵੰਬਰ ਨੂੰ ਮਾਰਕਿਟ ਵਿਚ ਆਉਣ ਵਾਲੀ ਟਾਈਮ ਦੇ ਇਸ ਅੰਕ ਲਈ ਸ਼ੇਖ ਹਸੀਨਾ ਨੇ ਕਿਹਾ ਹੈ ਕਿ 2024 ਦੇ ਪ੍ਰਧਾਨ ਮੰਤਰੀ ਚੁਣਾਵ ਵਿਚ ਵੀ ਉਹ ਦੀ ਜਿੱਤ ਯਕੀਨੀ ਹੈ ਕਿਉਂ ਕਿ ‘ਲੋਕ’ ਉਨ੍ਹਾਂ ਦੇ ਨਾਲ ਨੇ। ਅਗਰ ਆਂਕੜਿਆਂ ਦੀ ਗੱਲ ਕਰੀਏ ਤਾਂ 76 ਸਾਲਾ ਸ਼ੇਖ ਹਸੀਨਾ ਨੇ ਇੰਦਰਾ ਗਾਂਧੀ ਜਾਂ ਮਾਰਗਰੇਟ ਥੈਚਰ ਤੋਂ ਜਿਆਦਾ ਵਾਰ ਚੁਣਾਵ ਜਿੱਤੇ ਨੇ ਅਤੇ ਭਵਿੱਖ ਵਿਚ ਹੋਣ ਵਾਲੇ ਚੁਣਾਵ ਜਿੱਤਣ ਦੀ ਵੀ ਦਾਵੇਦਾਰ ਹੈ। ਸ਼ੇਖ ਹਸੀਨਾ ਦੇ ਕਾਰਜਕਾਲ ਦੌਰਾਨ 17 ਕਰੋੜ ਦੀ ਆਬਾਦੀ ਵਾਲਾ ਬੰਗਲਾਦੇਸ਼, ਪਿਛਲੇ ਦਹਾਕੇ ਦੌਰਾਨ ਏਸ਼ੀਆਈ ਮੁਲਕਾਂ ਵਿਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਇਕਾਨਮੀ ਬਣਿਆ ਹੈ। ਪੀ.ਟੀ.ਆਈ. ਦੀ ਰਿਪੋਰਟ ਅਨੁਸਾਰ ਆਪਣੇ ਸਿਆਸੀ ਕਰਿਅਰ ਦੌਰਾਨ ਸ਼ੇਖ ਹਸੀਨਾ ਉਪਰ 19 ਵਾਰ ਜਾਨਲੇਵ ਹਮਲਾ ਹੋਇਆ।