ਪਾਕਿਸਤਾਨੀ ਟੀ.ਵੀ ਸ਼ੋਅ ‘ਦਿ ਪਵੇਲੀਅਨ’ ਵਿਚ ਵਸੀਮ ਅਕਰਮ, ਮੋਇਨ ਖਾਨ, ਮਿਸਬਾਹ ਉੱਲ ਹੱਕ, ਸ਼ੋਇਬ ਮਲਿਕ ਨੇ ਸ਼ਾਕਿਬ ਅਲ ਹਸਨ ਦੀ ਅਪੀਲ ਤੇ ਐਗਲੋ ਮੈਥੀਊਜ ਦੇ ਚਰਚਿਤ ‘ਟਾਈਮਡ ਆਊਟ’ ਉਪਰ ਚਰਚਾ ਕਰਦਿਆਂ ਆਪਣੀ ਆਪਣੀ ਪ੍ਰਤੀਕਿਰਿਆ ਦਿੱਤੀ ਤੇ ਇਸਨੂੰ ਮੰਦਭਾਗਾ ਦੱਸਿਆ। ਪੂਰਵ ਪਾਕਿਸਤਾਨੀ ਕ੍ਰਿਕਟਰ ਵਸੀਮ ਅਕਰਮ ਨੇ ਕਿਹਾ ‘ਟਾਈਮਡ ਆਊਟ’ ਅਪੀਲ ਕਰਨ ਲਈ ਬਹੁਤ ਸਾਰੇ ਪੱਖ ਅਹਿਮਿਅਤ ਰੱਖਦੇ ਨੇ, ਕਿ ਖੇਡ ਕਿਵੇਂ ਚਲ ਰਹੀ, ਕੀ ਹੋ ਰਿਹਾ, ਵਿਰੋਧੀ ਟੀਮ ਆਦਿ। ਅਕਰਮ ਨੇ ਇਹ ਵੀ ਕਿਹਾ ਕਿ ਜੇਕਰ ਉਸਦਾ ਕੋਈ ਖਿਡਾਰੀ ਇਹ ਅਪੀਲ ਕਰਨ ਲਈ ਕਹਿੰਦਾ ਮੈਂ ਉਸਨੂੰ ਸਬਕ ਸਿਖਾ ਦਿੰਦਾ।
