8-9 ਨਵੰਬਰ ਦੀ ਰਾਤ ਨੂੰ ਪਾਕਿਸਤਾਨੀ ਰੇਂਜਰਜ਼ ਵਲੋਂ ਕੀਤੀ ਫਾਈਰਿੰਗ ’ਚ ਇਕ ਬੀ.ਐੱਸ.ਐੱਫ. ਜਵਾਨ ਸ਼ਹੀਦ ਹੋ ਗਿਆ। ਗੋਲੀਆਂ ਲੱਗਣ ਤੋਂ ਤਰੁੰਤ ਬਾਦ ਇਸ ਜਵਾਨ ਨੂੰ ਨੇੜੇ ਦੀ ਮੈਡੀਕਲ ਫੈਸਿਲਟੀ ਵਿਚ ਲਿਆਂਦਾ ਗਿਆ। ਗੰਭੀਰ ਹਾਲਤ ਦੇ ਮੱਦੇਨਜ਼ਰ ਬਾਦ ਵਿਚ ਇਸ ਜਵਾਨ ਨੂੰ GMC Hospital ਜੰਮੂ ਵਿਚ ਸ਼ਿਫ਼ਟ ਕੀਤਾ ਗਿਆ, ਜਿਥੇ ਇਸ ਜਵਾਨ ਦੀ ਮੌਤ ਹੋ ਗਈ। ਇਹ ਫਾਈਰਿੰਗ ਰਾਮਗੜ੍ਹ ਸੈਕਟਰ ਜੰਮੂ-ਕਸ਼ਮੀਰ ਦੇ ਏਰੀਏ ਵਿਚ ਹੋਈ। ਏਰੀਏ ’ਚ ਤੈਨਾਤ ਬੀ.ਐੱਸ.ਐੱਫ ਜਵਾਨਾ ਨੇ ਇਸ ਅਣਕਿਆਸੇ ਹਮਲੇ ਦੇ ਜਵਾਬ ਵਿਚ ਫਾਈਰਿੰਗ ਕੀਤੀ।
