ਦੁਬਈ ’ਚ ਸਾਲਾਨਾ ਹੋਣ ਵਾਲੇ ਦੁਬਈ ਡਿਜ਼ਾਇਨ ਵੀਕ ’ਚ ਇਸ ਵਾਰ ਵੀ ਵੱਡੀ ਸੰਖਿਆ ਵਿਚ ਪ੍ਰਦਰਸ਼ਨੀਆਂ ਲੱਗੀਆਂ ਨੇ। ਇਸ ਵਾਰ ਦਾ ਇਹ ਈਵੈਂਟ ਕੇਂਦਰਿਤ ਹੈ ਕਿ ਡਿਜ਼ਾਇਨ ਕਿਵੇਂ ਸੋਸ਼ਲ ਸਟਰਕਚਰ ਅਤੇ ਵਾਤਾਵਰਣ ਉਪਰ ਆਪਣਾ ਪ੍ਰਭਾਵ ਛੱਡਦੇ ਨੇ। ਇਹ ਗੱਲ ਵੀ ਇਸ ਵਾਰ ਦੇ ਈਵੈਂਟ ’ਚ ਖਿੱਚ ਦਾ ਕੇਂਦਰ ਹੈ ਬਹੁਤ ਸਾਰੇ ਪ੍ਰਦਰਸ਼ਨੀਆਂ ਅਤੇ ਡਿਜ਼ਾਇਨ ਰੀਸਾਇਕਲ ਵੇਸਟ ਤੋਂ ਤਿਆਰ ਕੀਤੇ ਨੇ। ਇਨ੍ਹਾਂ ਵਿਚ ਕਾਗਜ਼ ਅਤੇ ਫੂਡ ਵੇਸਟ ਤੋਂ ਬਣੇ ਟੀ-ਹਾਊਸ, ਪਲਾਸਟਿਕ ਅਤੇ ਮਰੀਨ ਇੰਡਸਸਟਰੀ ਦੇ ਮਟੀਰੀਅਲ ਤੋਂ ਬਣੇ ਡਾਇਨਿੰਗ ਟੇਬਲ ਆਦਿ ਡੀਜ਼ਾਇਨ ਸ਼ਾਮਿਲ ਨੇ। ਇਹ ਦੁਬਈ ਵੀਕ 7 ਨਵੰਬਰ ਤੋਂ ਲੈ ਕੇ 12 ਨਵੰਬਰ ਤੱਕ ਚੱਲੇਗਾ।
