ਗੁਹਾਟੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਨੇ ਗੁਹਾਟੀ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਦੇ ਨਾਲ-ਨਾਲ ਮਾਨਤਾ ਪ੍ਰਾਪਤ ਕਾਲਜਾਂ ਲਈ ‘ਮਾਸਿਕ ਛੁੱਟੀ’ ਦੇਣ ਦਾ ਫ਼ੈਸਲਾ ਲਿਆ ਹੈ। ਵਾਈਸ-ਚਾਂਸਲਰ ਨੇ ਮਾਹਵਾਰੀ ਛੁੱਟੀ ਦੇ ਤੌਰ ‘ਤੇ ਵਿਦਿਆਰਥਣਾਂ ਨੂੰ ਘੱਟੋ-ਘੱਟ ਕਲਾਸ ਹਾਜ਼ਰੀ ‘ਚ 2 ਫੀਸਦੀ ਦੀ ਛੋਟ ਦਿੱਤੀ ਹੈ। ਇਹ ਫ਼ੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਜਾਵੇਗਾ। ਇਸ ਸਾਲ ਦੇ ਸ਼ੁਰੂ ਵਿੱਚ ਸਿੱਖਿਆ ਮੰਤਰਾਲੇ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਭੇਜੀਆਂ ਗਈਆਂ ਹਦਾਇਤਾਂ ਤੋਂ ਬਾਅਦ ਫੈਸਲੇ ਨੂੰ ਅਮਲੀਜਾਮਾ ਪਹਿਨਾਇਆ ਗਿਆ ਹੈ। 1948 ਵਿੱਚ ਸਥਾਪਿਤ, ਗੁਹਾਟੀ ਯੂਨੀਵਰਸਿਟੀ ਉੱਤਰ-ਪੂਰਬੀ ਭਾਰਤ ਖੇਤਰ ਵਿੱਚ ਉੱਚ ਸਿੱਖਿਆ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਹੈ।