ਆਸਟ੍ਰੇਲੀਏ ਬੱਲੇਬਾਜ਼ ਮੈਕਸਵੈੱਲ ਦੀ ਪਾਰੀ ਇਤਿਹਾਸ ਵਿਚ ਦਰਜ਼ ਹੋ ਚੁੱਕੀ ਹੈ। ਮੈਕਸਵੈੱਲ ਨੂੰ ਬਹੁਤ ਸਾਰ ਵਿਸ਼ਲੇਸ਼ਣਾ ਨਾਲ ਪੁਕਾਰਿਆ ਜਾ ਰਿਹਾ। ਪਰ ਨਾਲ ਹੀ ਪੈਟ ਕਮਿੰਸ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜਦੋਂ ਕਮਿੰਸ ਖੇਲਣ ਆਏ ਉੱਦ ਆਸਟ੍ਰੇਲੀਆ ਦਾ ਸਕੋਰ 98, ਵਿਕਟ 7 ਸਨ। ਜੇਕਰ ਇਕ ਪਾਸੇ ਕਮਿੰਸ ਆਊਟ ਹੋ ਜਾਂਦੇ ਤਾਂ ਮੈਕਸਵੈੱਲ ਕਰੀਜ਼ ਦੇ ਦੂਸਰੇ ਪਾਸੇ ਇਕੱਲੇ ਪੈ ਜਾਂਦੇ। ਕਮਿੰਸ ਨੇ ਮੈਕਸਵੈੱਲ ਨਾਲ 170 ਗੇਂਦਾ ’ਤੇ 202 ਰੱਨ ਦੀ ਅਟੁੱਟ ਸਾਂਝੇਦਾਰੀ ਨਿਭਾਈ। ਉਹ ਲਗਾਤਾਰ ਡਾੱਟ ਗੇਂਦਾ ਖੇਲਦੇ ਰਹੇ ਤੇ ਆਊਟ ਨਹੀਂ ਹੋਏ। ਜਦੋਂ ਜਦੋਂ ਕ੍ਰਿਕਟ ਇਤਿਹਾਸ ਵਿਚ ਮੈਕਸਵੈੱਲ ਦਾ ਨਾਂ ਲਿਆ ਜਾਏਗਾ, ਉਦੋਂ ਪੈਟ ਕਮਿੰਸ ਦਾ ਜ਼ਿਕਰ ਜ਼ਰੂਰ ਹੋਏਗਾ।