ਸਾਊਥ ਕੋਰੀਅਨ ਕੰਪਨੀ ਸੈਮਸੰਗ ਇਲੈਕਟ੍ਰੋਨਿਕਸ AI ਦੀ ਮਦਦ ਲੈ ਕੇ ‘ਨਾਲ ਦੀ ਨਾਲ’ (Real Time) ਅਨੁਵਾਦ ਦੀ ਸੁਵਿਧਾ ਸ਼ੁਰੂ ਕਰਨ ਜਾ ਰਹੀ ਹੈ। ਜਿਸ ਨਾਲ ਦੋ ਅਲੱਗ ਮੁਲਕਾਂ ਦੇ ਵਿਅਕਤੀ ਜੋ ਵੱਖਰੀ ਭਾਸ਼ਾ ਵਰਤਦੇ ਨੇ, ਉਹ ਬਿਨਾਂ ਕਿਸੇ ਦਿੱਕਤ ਦੇ ਇਕ ਦੂਸਰੇ ਨਾਲ ਆਪਣੀ ਗੱਲ ਕਰ ਪਾਉਣਗੇ। ਇਹ ਫੀਚਕਰ ਸੈਮਸੰਗ ਦੇ ਫੋਨ ਗਲੈਕਸੀ ਫਲੈਗਸ਼ਿਪ ਵਿਚ ਆਏਗਾ ਜਿਸਨੂੰ ਸੈਮਸੰਗ ਅਗਲੇ ਸਾਲ(2024) ‘ਚ ਲਾਂਚ ਕਰੇਗਾ। ਇਹ ਟੈਕਸਟ ਅਤੇ ਆਡੀਓ ਦੋਨਾਂ ਨੂੰ ਸੁਵਿਧਾ ਦਏਗਾ, ਹਾਲਾਂਕਿ ਇਸ ਗੱਲ ਬਾਰੇ ਅਜੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਇਸ ਸੁਵਿਧਾ ਨੂੰ ਕੰਪਨੀ ਕਿੰਨੀਆਂ ਭਾਸ਼ਾਵਾਂ ਨਾਲ ਲਾਂਚ ਕਰੇਗੀ। ਅਗਰ ਦੂਸਰੇ ਪਾਸੇ ਦਾ ਕਾਲਰ ਸੈਮਸੰਗ ਦਾ ਫੋਨ ਨਹੀਂ ਵਰਤ ਰਿਹਾ ਤਾਂ ਵੀ ਇਹ ਤਕਨੀਕ ਆਪਣਾ ਕੰਮ ਕਰਦੀ ਰਹੇਗੀ। ਕਿਆਸ ਹੈ ਕਿ ਆਉਣ ਵਾਲੇ ਸਮੇਂ ‘ਚ ਸੈਮਸੰਗ ਕੰਪਨੀ ਇਹ ‘ਟ੍ਰਾਂਸਲੇਸ਼ਨ’ ਸੁਵਿਧਾ ਆਪਣੇ ਸਾਰੇ ਫੋਨ ਮਾਡਲਾਂ ‘ਚ ਸ਼ਾਮਿਲ ਕਰੇਗੀ।