ਅਮਰੀਕਾ, ਨਿਊਯਾਰਕ ਦੀ ਸਰਜਨ ਟੀਮ ਨੇ ਦੁਨੀਆ ਦਾ ਪਹਿਲਾ ਅੱਖ ਦਾ ਟ੍ਰਾਂਸਪਲਾਂਟ ਕੀਤਾ ਗਿਆ, ਜਿਸਨੂੰ ਮੈਡੀਕਲ ਇੰਡਸਟਰੀ ਅੰਦਰ ਇਕ ਵੱਡਾ ਮੀਲ ਪੱਥਰ ਮੰਨਿਆ ਜਾ ਰਿਹਾ ਹੈ। ਆਰੋਨ ਜੇਮਜ਼ ਨੂੰ ਬਿਜ਼ਲੀ ਦੇ ਝਟਕੇ ਕਾਰਨ ਗੰਭੀਰ ਸੱਟਾਂ ਆਈਆਂ ਸੀ ਅਤੇ ਉਸਦੀ ਖੱਬੀ ਅੱਖ ਚਲੀ ਗਈ ਸੀ। ਉਸਨੂੰ NYU Langon ਮੈਡੀਕਲ ਸੈਂਟਰ ਲਈ ਰੈਫਰ ਕੀਤਾ ਗਿਆ। AFP ਨਾਲ ਗੱਲਬਾਤ ਕਰਦਿਆਂ ਸਰਜਨ Eduardo Rodriguez ਨੇ ਕਿਹਾ “It’s uncharted territory, but we’re looking forward to the exploration.”