Minder – जिसने बताया संसार से छोटी कोई चीज़ नहीं, Read Poetry
आनंदपुर साहिब। पंजाब और पंजाबी के एक बड़े दार्शनिक कवि मिंदर नहीं रहे। उन्होंने 29 जनवरी को रात 9 बजे के करीब अंतिम सांस ली।
उन्होंने एक मौलिक, गहरे काविक अंदाज के साथ साहित्यिक क्षेत्र में विचरण किया। वो एक पीढ़ी के वारिस थे जिन्हें अपनी मौजूदगी दर्ज करवाने के लिए न किसी स्टेज की ज़रूरत पड़ी और न ही भीड़ की।
Minder – ‘नागमणि’ से लेकर चाहे दिल्ली की साहित्यिक गतिविधियां हों या फिर समकालीन कवियों की बात, उन्होंने बड़ी शिद्दत और गरिमा के साथ यात्रा तय की।
‘शायद मैं हर थां हाज़र न हो सकां’ और उन्हीं के नाम ‘मिंदर’ सिरलेख के तहत छपे काव्य संग्रह चर्चा में रहे। ‘Minder’ की कविताएं पंजाबी साहित्य कर कवियों के लिए मील का पत्थर साबित होंगी।
Minder शायद अकेले ऐसे कवि थे जिनकी कड़ी कलकत्ता से लेकर वाया दिल्ली और फिर भारत की हंगरी जेनरेशन से होते हुए अमेरिका की बीट जेनरेशन से जाकर मिलती थी।
कभी देवनीत ने हरनाम के लिए लिखा था जो आज Minder के लिए भी उतना ही सटीक है कि मिंदर की कविताएं पढ़ने के बाद सैंकड़ों कवि मन से उतर जाते हैं और उनकी जय जय कार होनी बंद हो जाती है।
Read His Poems
ਮੈਨੂੰ ਪਿਕਾਸੋ ਦੀਆਂ ਲਕੀਰਾਂ ਨੇ ਰੋਕ ਲਿਆ
ਕਿਸ਼ਤੀ ਦੇ ਪੈਰਾਂ ਚ ਹੋਇਆ ਸੀ ਮੇਰਾ ਜਨਮ
ਬਾਹਰ ਵਿਛੇ ਛਾਂਦਾਰ ਦਰੱਖਤਾਂ ਦੀ ਭਾਸ਼ਾ
ਪਾਣੀ ਦੀ ਬੋਲਚਾਲ, ਨਿੱਕਾ ਨਿੱਕਾ ਪੋਲਾ ਪੈਂਦੀ ਲੱਕੜ
ਇਹੀ ਮੇਰਾ ਆਰੰਭ, ਇਹੀ ਮੇਰਾ ਅੰਤ
ਕਿਨਾਰਿਆਂ ’ਤੇ ਫੈਲੇ ਹੋਂਦ ਦੀ ਆਵਾਜ਼
ਮੈਂ ਵੀ ਪਾਰ ਹੋਣਾ ਚਾਹੁੰਦਾ ਸੀ
ਹਰਿਕ ਪ੍ਰਾਣੀ ਦੀ ਤਰ੍ਹਾਂ
ਪਰ ਮੈਨੂੰ ਥੋੜ੍ਹੇ ਸਮੇਂ ਲਈ ਇਸ ਘਾਟ ਉਪਰ
ਅੱਗ ਦੇ ਦਰਿਆ ਅਤੇ ਪਿਕਾਸੋ ਦੀਆਂ ਲਕੀਰਾਂ ਨੇ ਰੋਕ ਲਿਆ
ਹੋਰ ਵੀ ਬੇਅੰਤ ਜੰਗਲ ਸਨ, ਬੇਅੰਤ ਆਵਾਜ਼ਾਂ
ਇਕ ਦਿਨ ਸੋਨੇ ਦੇ ਹਿਰਨ ਚ ਖੁੱਭੀ ਸੱਭਿਅਤਾ ਨੇ ਮੰਦਿਰ ਲੱਭ ਲਿਆ
ਠੋਕਣੀ ਚਾਹੀ ਚਮਕਦੀ ਮੇਖ਼ ਮੇਰੀ ਪੋਲੀ ਲੱਕੜ ਅੰਦਰ
ਤਾਂ ਮੈਂ ਗੈਰਹਾਜ਼ਰ ਹੋ ਗਿਆ
ਪਰ ਮੈਂ ਹੁਣ ਵੀ ਓਥੇ ਹੀ ਹਾਂ
ਕਿਸ਼ਤੀ ਦੇ ਪੈਰਾਂ ਚ
ਜਿਥੇ ਮੇਰਾ ਜਨਮ ਹੋਇਆ ਸੀ, ਜਿਥੇ ਮੇਰਾ ਆਰੰਭ ਹੈ
ਜਿਥੇ ਮੇਰਾ ਅੰਤ ਹੈ
–
(2)
ਸ਼ਾਇਦ ਮੈਂ ਵਾਪਿਸ ਚਲਾ ਜਾਵਾਂ
“ਕੀ ਮੈਂ ਤੇਰਾ ਨਾਂ ਰਿਕਾਰਡ ਕਰ ਸਕਦੀ ਹਾਂ”
ਮੈਂ ਨਹੀਂ ਜਾਣਦਾ ਸਾਂ ਕਿ ਆਵਾਜ਼ ਕਿਸਦੀ ਹੈ
ਇਕ ਫ਼ਕੀਰ ਨੇ ਕਿਹਾ
ਸੱਚ ਅਦਿੱਖ ਹੁੰਦਾ ਹੈ
ਤੇ ਰਾਜੇ ਦੇ ਪੈਗੰਬਰਾਂ ਨੇ ਨਵੇਂ ਪੈਦਾ ਕੀਤੇ ਦੁਸ਼ਮਣਾਂ ਦਾ
ਫੀਤਿਆ ਚ ਬੰਨਿਆ ਅਲਾਪ ਛੇੜਿਆ
ਮੇਰੇ ਚੁਗਿਰਦੇ ਚ ਸੰਤਾਪ ਫੈਲਿਆ ਹੋਇਆ ਹੈ
ਨਾ ਚਾਹੁੰਦਿਆਂ ਵੀ ਸਭ ਕੁੱਝ ਹੋ ਰਿਹਾ ਹੈ
ਮਨੁੱਖ ਦੀ ਆਤਮਾ, ਉਸਦੇ ਅਨੁਭਵ
ਤੇ ਆਵਾਜ਼ ਦੀਆਂ ਘੁੰਮਣਘੇਰੀਆਂ ਫੈਲਾਣ ਲਈ
ਪ੍ਰੋਗਰਾਮ ਬਿੱਲਕੁਲ ਤੈਅ ਨੇ
ਬਹੁਤ ਕੀਮਤੀ ਹੈ ਸਟੇਜੀ ਸੰਸਾਰ
ਕੀ ਬੁੱਕ ਕੀਤਾ ਜਾ ਸਕਦਾ ਹੈ ਇਸਨੂੰ
ਸੱਚ ਦੇ ਸਿਗਨੇਚਰ ਤੋਂ ਬਿਨਾਂ
ਕੀ ਕੀਤਾ ਜਾ ਸਕਦਾ ਹੈ
ਆਪਣੀਆਂ ਕਮਜ਼ੋਰੀਆਂ, ਗਰੀਬੀਆਂ
ਜਿਸਮਾਨੀਆਂ ਨਾਲ ਸੰਵਾਦ
ਸਵਰਗ ਨਰਕ ਦੀ ਦੇਹ ਚ ਫਸੇ ਆਰਾਮ ਨੂੰ
ਕੋਈ ਥਾਂ ਨਹੀਂ ਮਿਲੇਗੀ
ਕਿਸਨੂੰ ਕਹਾਂ ਕਿ ਮੈਂ ਉਦਾਸ ਹਾਂ
ਕਿਸਨੂੰ ਕਹਾਂ ਕਿ ਗਤੀ ਸੁਫ਼ਨਿਆਂ ਨੂੰ ਛਿੱਲਦੀ ਹੈ
ਕਿਸਨੂੰ ਕਹਾਂ ਕਿ ਮੈਨੂੰ ਲਗਾਤਾਰ ਕ ਤ ਲ ਕੀਤਾ ਜਾ ਰਿਹਾ ਹੈ
ਜੁਗਨੂੰ ਤਰ੍ਹਾਂ ਮਹਿਕਦਾ ਹੈ ਹੋਂਦ ਦਾ ਕਿਣਕਾ
ਪੈਰੀ ਖੜਾਵ
ਸਮੁੱਚੇ ਸੰਸਾਰ ਦੀ ਨੀਂਦ
ਅਤੇ ਨੀਂਦ ਤੋਂ ਜਾਗਿਆ ‘ਅਕਲ ਅਕਾਰ’
ਜਗਦਾ – ਬੁੱਝਦਾ
ਕੀ ਇਹ ਕਿਸੇ ਨਵੇਂ ਸੂਰਜ ਦੀ ਤਾਲਾਸ਼ ਸੀ
ਜਾਂ ਡਰੇ ਨਵ – ਜਨਮੇ ਬ੍ਰਹਿੰਮੰਡ ਦੀ ਪਰਿਕਰਮਾਂ
ਮੈਂ ਵੈਤਰਣੀ , ਅਕਾਸ਼ ਗੰਗਾ ਆਦਿ ਤੋਂ ਪਾਰ ਦੀ ਗੱਲ ਕਰ ਰਿਹਾ ਸਾਂ
ਗ੍ਰਹਿਆਂ ਦੇ ਆਪਣੇ ਪ੍ਰਕਾਸ਼ ਦੀ ਬਾਤ
ਦੁਧੀਆ ਸੰਕੇਤ ਤੋਂ ਪਾਰ
ਜਦੋਂ ਭੁੱਖ ਦੇ ਮਾਰੇ ਗਿਆਨੀ ਵਿਗਿਆਨੀ
ਸ਼ਬਦ ਵਿਹੂਣੇ ਮੁੜ ਆਉਂਦੇ ਹਨ
ਫੇਲ ਹੋ ਜਾਂਦੇ ਹਨ ਆਂਕੜੇ
ਪਛਤਾਉਣ ਲਗਦੀਆਂ ਨੇ ਖੋਜਤੰਤਰ ਦੀਆਂ ਥਿਊਰੀਆਂ
ਕੰਬਣ ਲਗਦਾ ਹੈ ਲੋਹੇ ਦੀ ਪੜਛੱਤੀ ਉਪਰ ਪਿਆ
ਪੀੜ ਦੀ ਖੁਸ਼ੀ ਦਾ ਅਨੁਭਵ
ਮੰਗਲ ਅਤੇ ਬੁੱਧ ਦੇ ਵਿਚਕਾਰ ਤੇਜ ਦੌੜਦਾ ਹੈ ਰੱਥ
ਅਣਦਿਸਦੇ ਸੰਸਾਰ ਵੱਲ
“ਜੀਅ ਲਿਆ ਬਹੁਤ ਸੰਸਾਰ
ਤੈਨੂੰ ਜੋ ਇਹ ਆਖਦਾ
ਕੌਣ ਹੈ ਪਹਿਰੇਦਾਰ”
ਕੀ ਸੰਸਾਰ ਦੀ ਕਿਸ਼ਤੀ ਉਪਰ ਟੰਗੇ ਗੁਬਾਰੇ
ਤੇ ਹਵਾ ਦੇ ਰੰਗਾਂ ਦਾ ਕੋਈ ਠਿਕਾਣਾ ਹੈ
ਮੈਨੂੰ ਨਹੀਂ ਸੀ ਪਤਾ
ਕਿ ਮੈਂ ਮਰ ਜਾਣਾ ਹੈ
ਜਦੋਂ ਕਿ ਦੂਰਬੀਨ ਚ ਫਸੇ ਤਾਰਿਆਂ ਦੀ ਮੌਤ
ਕਿਤੇ ਅੰਕਿਤ ਨਹੀਂ
ਹੁਣ ਮੈਂ ਇਸ ਅਦਿੱਖ ਸੰਸਾਰ ਤੋਂ ਵੀ
ਵਾਪਿਸ ਜਾ ਰਿਹਾ ਹਾਂ
ਤੁਸੀਂ ਸਮਝਣਾ ਕਿ ਇਕ ਅਜਨਬੀ ਨੇ
ਅਜਨਬੀਅਤ ਨੂੰ ਪਾਰ ਕਰਨ ਦਾ ਦ੍ਰਿਸ਼ ਦੇਖ ਲਿਆ ਹੈ
ਮੇਰੇ ਲਈ ਇਥੇ ਆਉਣਾ ਸੰਭਵ ਹੈ
ਘਰ ਵਾਪਸੀ ਦੇ ਸਾਰੇ ਪੌੜ ਅਸਤਬਲ ਚ ਵਾਪਿਸ ਜਾ ਚੁੱਕੇ ਹਨ
ਘਾਹ ਚ ਛੁਪੇ ਸੱਪ
ਤੇ ਉਸਦੇ ਡੰਗ ਚ ਛੁਪੀ ਖਾਈ ਨੂੰ
ਪਾਰ ਕਰਨ ਤੋਂ ਬਾਦ
ਸੱਚ ਐਵੇਂ ਧੂੜ ਉਡਾਈ ਜਾ ਰਿਹਾ ਹੈ
ਮੈਂ ਗਤੀ ਦੀ ਵਿਆਖਿਆ ਦਾ
ਪ੍ਰਥਮ ਅੱਖਰ ਹਾਂ
ਅਕਾਸ਼ ਚ ਉੱਡਣ ਵਾਲਾ ਪਹਿਲਾ ਖੰਭ
ਮੈਂ ਜਿਥੋਂ ਰਸਤਾ ਲੱਭਿਆ
ਸੱਭਿਆਤਾਵਾਂ ਨੇ ਉਥੋਂ ਡਰ ਈਜ਼ਾਦ ਕੀਤਾ
ਇਕ ਦਰਵਾਜਾ ਅਤੇ ਜ਼ਿੰਦਰਾ ਵੀ
ਤੇ ਪਾਬੰਦੀਸ਼ੁਦਾ ਆਦੇਸ਼ ਵੀ
ਚਾਕੂ ਚ ਫਸੇ ਇਰਾਦਿਆਂ ਦੀ ਲਗਾਤਾਰਤਾ ਨਾਲ ਪੁਣ-ਛਾਣ ਕੀਤੀ ਗਈ
ਅੱਖਾਂ ਚ ਲਟਕ ਰਹੀ ਵਿਦਵਤਾ
ਬਿਮਾਰ ਪਈ ਚੇਤਨਤਾ
ਤੇ ਸੁੱਕ ਚੁੱਕੇ ਗ੍ਰੰਥ ਦੱਸ ਦੇਣਗੇ
ਕਿ ਕਾਤਿਲ ਕੌਣ ਹੈ
ਮੈਂ ਵਾਪਿਸ ਨਹੀਂ ਆਵਾਂਗਾ
ਓਹ ਜੋ ਮੇਰੇ ਇਰਦ-ਗਿਰਦ ਲਿਪਟੇ ਸਨ
ਉਨ੍ਹਾਂ ਦੀ ਰੱਖਿਆ ਲਈ ਵੀ
ਮੈਂ ਗੈਰਹਾਜ਼ਰ ਰਹਾਂਗਾ
ਮੇਰੀ ਮੌਤ ਦਾ ਕੋਈ ਸਿੰਬਲ ਨਹੀਂ, ਨਾ ਕੋਈ ਮੈਟਾਫ਼ਰ, ਨਾ ਕੋਈ ਸਿਧਾਂਤ। ਮਰਨਾ, ਮੌਤ ਨਹੀਂ ਹੁੰਦੀ। ਸਗੋਂ ਅੱਖਾਂ ਮੀਟਣ ਅਤੇ ਅੱਖਾਂ ਖੋਲ੍ਹਣ ਚਲੀ ਕ੍ਰਿਆ ਹੁੰਦੀ ਹੈ। ਮੇਰੇ ਚਕਾਰੋਂ ਇਕ ਸੰਸਾਰ ਨਿਕਲ ਗਿਆ ਹੈ। ਸੰਸਾਰ ਤੋਂ ਛੋਟੀ ਚੀਜ਼ ਕੋਈ ਨਹੀਂ।

Photographer – Devinder Singh





