ਜਪਾਨ ਦੇ ਸ਼ਹਿਰ ਟੋਕਿਓ ਵਿਚ ਹੋ ਰਹੀ G 7 ਦੇਸ਼ਾਂ ਦੀ ਮੀਟਿੰਗ ਵਿਚ ਗਾਜ਼ਾ ਦੇ ਮੌਜੂਦਾ ਹਾਲਾਤਾਂ ‘ਤੇ ਚਰਚਾ ਕਰਦਿਆਂ ਅਪੀਲ ਕੀਤੀ ਕਿ ਮਾਨਵੀ ਅਧਿਕਾਰ ਦੀ ਕਦਰ ਕਰਦਿਆਂ ਪੀੜਤ ਲੋਕਾਂ ਦੀਆਂ ਮੂਲ ਲੋੜਾਂ ਦੀ ਪੂਰਤੀ ਕੀਤੀ ਜਾਏ। ਹਮਾਸ ਦੇ ਸਿਹਤ ਮੰਤਰਾਲੇ ਦੇ ਅਨੁਸਾਰ ਹੁਣ ਤੱਕ 10,300 ਲੋਕ ਮਾਰੇ ਗਏ ਨੇ। ਇਨ੍ਹਾਂ ਵਿਚ 4100 ਤੋਂ ਜਿਆਦਾ ਬੱਚੇ ਨੇ।