ਗੂਗਲ ਦੀ ਇੰਡਸਟਰੀ ਰਿਪੋਰਟ ਅਤੇ ਵੈਨਚਰ ਕੈਪੀਟਲ ਫਰਮ ਲੂਮੀਕਾਈ ਦੀ ਰਿਪੋਰਟ ਅਨੁਸਾਰ ਫਾਈਨੈਸ਼ੀਅਲ ਸਾਲ 2023 ਦੇ ਅੰਤ ਤੱਕ ਭਾਰਤੀ ਗੇਮਿੰਗ ਇੰਡਸਟਰੀ 568 ਮਿਲਿਅਨ ਡਾਲਰ ਦੀ ਹੋ ਜਾਏਗੀ। ਇਹ ਵਾਧਾ ਪ੍ਰਤੀ ਯੂਜ਼ਰ ਲਗਭਗ 1600 ਰੁਪਏ ਪਹੁੰਚੇਗਾ। ਆਨਲਾਈਨ ਗੇਮਿੰਗ ਇੰਡਸਟਰੀ ਦਾ ਬਹੁਤਾ ਰੈਵਨਿਊ ਇਸ਼ਤਿਹਾਰ ਅਤੇ ਗੇਮ ਵਿਚਲੀਆ ਚੀਜ਼ਾਂ ਦੀ ਖਰੀਦ ਉਪਰ ਨਿਰਭਰ ਹੈ। UPI ਦੀ ਜਿਆਦਾ ਵਰਤੋਂ ਅਤੇ ਆਸਾਨ ਅਦਾਇਗੀ ਨੇ ਰੈਵਨਿਊ ਵਿਚ ਤੇਜ਼ੀ ਨਾਲ ਵਾਧਾ ਕੀਤਾ ਹੈ।