ਉਤਰਾਖੰਡ ਵਿੱਚ ਯਮੁਨੋਤਰੀ ਨੈਸ਼ਨਲ ਹਾਈਵੇ ਤੇ ਨਿਰਮਾਣ ਦੌਰਾਨ ਪਿਛਲੀ ਦਿਨੀਂ ਸੁਰੰਗ ਧਸ ਜਾਣ ਕਰਕੇ ਫਸੇ 40 ਮਜ਼ਦੂਰਾਂ ਨੇ ਮਦਦ ਦੇ ਦੌਰਾਨ ਸੁਨੇਹਾ ਭੇਜਿਆ ਹੈ ਕਿ ਹੁਣ ਉਹਨਾਂ ਕੋਲ ਭੋਜਨ ਠੀਕ -ਠਾਕ ਮਾਤਰਾ ਵਿੱਚ ਪਹੁੰਚ ਗਿਆ ਹੈ। ਅੰਦਰ ਬਹੁਤ ਜ਼ਿਆਦਾ ਗਰਮੀ ਹੋ ਗਈ ਹੈ ਜਿਸ ਕਰਕੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਹੈ। ਹੁਣ ਉਹਨਾਂ ਨੂੰ ਰੋਟੀ ਨਹੀਂ, ਹਵਾ ਭਿਜਵਾਈ ਜਾਵੇ ਤਾਂ ਕਿ ਸਾਹ ਚਲਦੇ ਰਹਿਣ। ਰਾਹਤ ਦਲ ਦੇ ਇਕ ਕਰਮਚਾਰੀ ਨੇ ਦੱਸਿਆ ਕਿ ਸ਼ਾਸਨ ਤੇ ਪ੍ਰਸ਼ਾਸਨ ਜ਼ੋਰ ਸ਼ੋਰ ਨਾਲ ਰਾਹਤ ਕਾਰਜ ਵਿੱਚ ਲੱਗਿਆ ਹੈ ਤਾਂ ਜੋ ਸਭ ਮਜ਼ਦੂਰਾਂ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾ ਸਕੇ। ਅੰਦਰ ਫਸੇ ਮਜ਼ਦੂਰਾਂ ਨੇ ਦੱਸਿਆ ਕਿ ਉਹ 270 ਮੀਟਰ ਦੀ ਦੂਰੀ ਤੇ ਫਸੇ ਹੋਏ ਨੇ। ਦੂਜੇ ਪਾਸੇ ਰਾਹਤ ਦਲ ਨੇ 205 ਮੀਟਰ ਤੋਂ ਜ਼ਿਆਦਾ ਤੱਕ ਲੰਬਾਈ ਖੁਦਾਈ ਵਿੱਚ ਕਵਰ ਕਰ ਲਈ ਹੈ। ਮਜ਼ਦੂਰਾਂ ਤੱਕ ਪਾਈਪਾਂ ਰਾਹੀਂ ਰੋਟੀ ਤੇ ਆਕਸੀਜ਼ਨ ਭਿਜਵਾਈ ਜਾ ਰਹੀ ਹੈ। ਰਾਜ ਦੇ ਮੁੱਖਮੰਤਰੀ ਨੇ ਵੀ ਮੌਕੇ ਤੇ ਪਹੁੰਚ ਕੇ ਬਚਾਵ ਕੰਮਾਂ ਦਾ ਜਾਇਜ਼ਾ ਲਿਆ।